ਸਿਰੋਪਾ ਕਲਚਰ ਰਾਂਹੀ ਬਣਾਏ ਗਏ ਜ਼ਿਲਾ ਪਰੀਸ਼ਦ, ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚਾਂ ਕਾਰਨ ਗਿੱਲ ਦੇ ਸਿਆਸੀ ਅਕਸ ਨੂੰ ਲੱਗੀ ਢਾਹ।
ਟਕਸਾਲੀ ਕਾਂਗਰਸੀ ਆਗੂਆਂ ਨੂੰ ਅੱਖੋ ਪਰੋਖੇ ਕਰਨਾ ਅਤੇ ਮੀਡਿਆ ਤੇ ਕਰਵਾਏ ਜਾ ਰਹੇ ਹਮਲਿਆਂ ਕਾਰਨ ਲੋਕਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਭੁਗਤਣੇ ਪੈ ਸਕਦੇ ਹਨ ਹਾਰ ਦੇ ਨਤੀਜ਼ੇ।
ਵਿਧਾਇਕ ਗਿੱਲ ਨੂੰ ਜਿੱਤ ਦੀ ਖੁਸ਼ੀ ਮਨਾਉਣ ਦੀ ਥਾਂ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਸਾਖ ਨੂੰ ਲੱਗ ਰਹੀ ਢਾਹ ਲਈ ਕਰਨਾ ਚਾਹੀਦਾ ਹੈ ਚਿੰਤਨ ਮੰਥਨ।
ਟਕਸਾਲੀ ਕਾਂਗਰਸੀ ਆਗੂਆਂ ਨੂੰ ਅੱਖੋ ਪਰੋਖੇ ਕਰਨਾ ਅਤੇ ਮੀਡਿਆ ਤੇ ਕਰਵਾਏ ਜਾ ਰਹੇ ਹਮਲਿਆਂ ਕਾਰਨ ਲੋਕਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਭੁਗਤਣੇ ਪੈ ਸਕਦੇ ਹਨ ਹਾਰ ਦੇ ਨਤੀਜ਼ੇ।
ਵਿਧਾਇਕ ਗਿੱਲ ਨੂੰ ਜਿੱਤ ਦੀ ਖੁਸ਼ੀ ਮਨਾਉਣ ਦੀ ਥਾਂ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਸਾਖ ਨੂੰ ਲੱਗ ਰਹੀ ਢਾਹ ਲਈ ਕਰਨਾ ਚਾਹੀਦਾ ਹੈ ਚਿੰਤਨ ਮੰਥਨ।
ਪੱਟੀ,23 ਦਸੰਬਰ (ਅਵਤਾਰ ਸਿੰਘ )
ਕਾਂਗਰਸ ਸਰਕਾਰ ਨੂੰ ਪੰਜਾਬ ਅੰਦਰ ਹੋਂਦ ‘ਚ ਆਇਆ 2 ਸਾਲ ਦਾ ਕਰੀਬ ਸਮਾਂ ਹੋ ਚੁੱਕਾ ਹੈ, ਜਿਸ ਦੌਰਾਨ ਸੂਬੇ ਅੰਦਰ ਬਲਾਕ ਸੰਮਤੀ, ਜ਼ਿਲਾ ਪਰਿਸ਼ਦ ਚੋਣਾਂ ਹੋ ਚੁੱਕੀਆਂ ਹਨ ਤੇ ਹੁਣ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਹਨ, ਪਰ ਅਫਸੋਸ ਜਿੱਥੇ ਪੂਰੇ ਪੰਜਾਬ ਅੰਦਰ ਕਾਂਗਰਸ ਸਰਕਾਰ ਦੀ ਸਿਆਸੀ ਗ੍ਰਾਫ ਹੇਂਠਾ ਵੱਲ ਜਾ ਰਿਹਾ, ਉਥੇ ਹੀ ਵਿਧਾਨ ਸਭਾ ਹਲਕਾ ਪੱਟੀ ਜਿਥੇ ਮੌਜ਼ੂਦਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਐਮ ਐਲ ਏ ਬਣਨ ਵਾਸਤੇ 25 ਸਾਲ ਦਾ ਲੰਮਾ ਸਫਰ ਤੈਅ ਕਰਕੇ ਹੀ ਜਿੱਤ ਨਸੀਬ ਹੋਈ, ਪਰ 2 ਸਾਲ ਦੇ ਅੰਦਰ ਹੀ ਹਲਕੇ ਅੰਦਰ ਵਿਧਾਇਕ ਗਿੱਲ ਦੀ ਸਿਆਸੀ ਪਕੜ ਇੰਨੀ ਢਿੱਲੀ ਪੈ ਚੁੱਕੀ ਹੈ, ਕਿ ਨਾ ਤੇ ਉਸ ਵੱਲੋ ਬਣਾਏ ਜ਼ਿਲਾ ਪਰਿਸ਼ਦ ਤੇ ਬਲਾਕ ਸੰਮਤੀ ਮੈਂਬਰ ਬਹੁਤ ਤਿਆਈ ਜਿੱਤ ਦੇ ਕਾਬਲ ਨਹੀ ਸਨ, ਜਿਸ ਕਾਰਨ ਗਿੱਲ ਵੱਲੋ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਕੇ ਉਪਰੋਕਤ ਮੈਂਬਰ ਬਣਾਉਣੇ ਪਏ, ਉਥੇ ਹੀ ਵਿਧਾਨ ਸਭਾ ਹਲਕੇ ਦੀਆਂ 114 ਪੰਚਾਇਤਾਂ ਦੇ ਸਰਪੰਚ, ਪੰਚ ਵਿਧਾਇਕ ਗਿੱਲ ਵੱਲੋ ਸਿਰੋਪਾਉ ਕਲਚਰ ਅਖਤਿਆਰ ਕਰਕੇ ਬਣਾ ਤਾਂ ਲਏ ਹਨ, ਪਰ ਇਨਾਂ 114 ਪਿੰਡਾਂ ਦੀ ਪੰਚਾਇਤਾਂ ‘ਚ 25 ਪ੍ਰਤੀਸ਼ਤ ਹੀ ਨਵੇਂ ਚੁਣੇ ਗਏ ਸਰਪੰਚ, ਪੰਚ ਜਿੱਤਣ ਦੀ ਕਾਬਲੀਅਤ ਰੱਖਦੇ ਸਨ ਤੇ 75 ਪ੍ਰਤੀਸ਼ਤ ਜਿੱਤ ਦੇ ਕਰੀਬ ਵੀ ਨਹੀ ਸਨ ਪਹੁੰਚਦੇ। ਇਸ ਕਾਰਨ ਬਲਾਕ ਦਫਤਰਾਂ ‘ਚ ਵਿਧਾਇਕ ਦੇ ਇਸ਼ਾਰੇ ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਤੇ ਹੁਣ ਚੁਣੀਆਂ ਗਈਆਂ ਪੰਚਾਇਤਾਂ ਦੇ ਸਰਪੰਚ ਤੇ ਪੰਚ ਜਿਥੇ ਪਿੰਡਾਂ ‘ਚ ਢੋਲ ਧਮਾਕੇ ਦੇ ਭੰਗੜੇ ਪਾ ਕੇ ਖੁਸ਼ੀਆਂ ਮਨਾ ਰਹੇ ਹਨ, ਉਥੇ ਹੀ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਆਪਣੇ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ, ਵਰਕਰਾਂ ਨੂੰ ਇੱਕਤਰ ਕਰਕੇ ਚਿੰਤਨ ਮਥਨ ਕਰਨ ਦੀ ਲੋੜ ਹੈ, ਕੀ ਆਖਿਰ ਕੀ ਕਾਰਨ ਹਨ ਕਿ 2 ਸਾਲ ਦੇ ਵਕਫੇ ‘ਚ ਹੀ ਹਲਕਾ ਵਿਧਾਇਕ ਤੋ ਵੱਡੀਆਂ ਆਸਾਂ ਰੱਖਣ ਵਾਲੇ ਵੋਟਰਾਂ ਤੇ ਸਮਰਥਕਾਂ ਦਾ ਮੋਹ ਕਿਉਂ ਭੰਗ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਹਲਕਾ ਵਿਧਾਇਕ ਲਈ ਸੋਚਣ ਵਾਲੀ ਗੱਲ ਬਣ ਗਈ ਹੈ, ਕਿ 2 ਸਾਲ ਦੇ ਸਮੇਂ ‘ਚ ਹੀ ਹਲਕੇ ਦੇ ਵੋਟਰਾਂ ਤੇ ਵਰਕਰਾਂ ਦਾ ਮੋਹ ਭੰਗ ਹਲਕਾ ਵਿਧਾਇਕ ਦੀਆਂ ਕਾਰਜ਼ੁਗਾਰੀ ਤੋ ਹੋਇਆ ਹੈ ਜਾਂ ਫਿਰ ਉਨਾਂ 2-4 ਆਗੂਆਂ ਜਿਨਾਂ ਨੂੰ ਹਲਕੇ ਦੀ ਵਾਗਡੋਰ ਦਿੱਤੀ ਹੋਈ ਹੈ ਕਿ ਉਨਾਂ ਤੋ। ਇਸਦੇ ਨਾਲ ਹੀ 114 ਪਿੰਡਾਂ ‘ਚ 75 ਪ੍ਰਤੀਸ਼ਤ ਕਾਂਗਰਸੀ ਆਗੂਆਂ ਵੱਲੋ ਹੀ ਗਿੱਲ ਵੱਲੋ ਬਣਾਏ ਗਏ ਪੰਚਾਂ ਤੇ ਸਰਪੰਚਾਂ ਦੀ ਵਿਰੋਧਤਾ ਤੇ ਬਗਾਵਤ ਅੰਦਰ ਖਾਤੇ ਜਾਂ ਖੁੱਲੇਆਮ ਮੀਡਿਏ ਦੇ ਜ਼ਰੀਏ ਹੋ ਰਹੀ ਹੈ, ਜੋ ਕਿ ਗਿੱਲ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾਂ ਹੈ ਕਿ ਆਖਿਰ ਇਸ ਬਗਾਵਤ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਕਿਉਕਿ 2 ਮਹੀਨੇ ਬਾਦ ਹੀ ਲੋਕਸਭਾ ਦੀਆਂ ਚੋਣਾਂ ਦਾ ਬਿਗੁਲ ਵੱਜਣ ਵਾਲਾ ਹੈ। ਹਲਕਾ ਵਿਧਾਇਕ ਵੱਲੋ ਜਿਥੇ ਪਿੰਡਾਂ ਦੇ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅੱਖੋ ਪਰੱਖੋ ਕਰਕੇ ਆਪਣੇ ਪੁਰਾਣੇ ਫੈਡਰੇਸ਼ਨ ਦੇ ਵਰਕਰਾਂ ਨੂੰ ਸਰਪੰਚੀ ਤੇ ਪੰਚੀ ਦੇ ਤਾਜ਼ ਪਹਿਨਾਏ ਗਏ ਹਨ, ਉਥੇ ਹੀ ਲੋਕਤੰਤਰ ਦੇ ਚੌਥੇ ਧੰਮ ਵਜੋ ਜਾਣੇ ਜਾਂਦੇ ਮੀਡਿਆ ਨੂੰ ਵੀ ਆਪਣੀ ਰਖੇਲ ਬਣਾਉਣ ਦੀ ਅਸਫਲ ਕੋਸ਼ਿਸ ਲਗਾਤਾਰ ਕੀਤੀ ਜਾ ਰਹੀ ਤੇ ਆਪਣੇ 2-4 ਆਗੂਆਂ ਵੱਲੋ ਉਨਾਂ ਤੇ ਹਮਲੇ ਕਰਵਾਏ ਜਾ ਰਹੇ ਹਨ, ਜਿਸ ਕਾਰਨ ਗਿੱਲ ਦਾ ਸਿਆਸੀ ਅਕਸ ਵੀ ਖਰਾਬ ਹੋ ਰਿਹਾ ਹੈ, ਪਰ ਉਪਰੋਕਤ ਵਿਸ਼ੇ ਸਬੰਧੀ ਜੇਕਰ ਵਿਧਾਇਕ ਗਿੱਲ ਵੱਲੋ ਚਿੰਤਨ ਮੰਥਨ ਨਾ ਕੀਤਾ ਗਿਆ, ਤਾਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਹਲਕਾ ਪੱਟੀ ਤੋ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਇਸਦੇ ਨਾਲ ਹੀ ਵਿਰੋਧੀ ਧਿਰ ਦੇ ਅਕਾਲੀ ਖੇਮੇ ਦੇ ਵਰਕਰਾਂ ਤੇ ਆਗੂਆਂ ‘ਚ ਵੀ ਨਿਰਾਸ਼ਤਾ ਇਸ ਕਰਕੇ ਪਾਈ ਜਾ ਰਹੀ ਹੈ ਕਿ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਉਸਦੇ ਪਰਿਵਾਰ ਵੱਲੋ ਹਲਕੇ ਪੱਟੀ ਤੋ ਲਗਾਤਾਰ ਦੂਰੀਆਂ ਬਣਾਈਆਂ ਜਾ ਰਹੀਆਂ ਹਨ ਤੇ ਹੁਣ ਹੋ ਰਹੀਆਂ ਸਰਪੰਚੀ ਤੇ ਪੰਚੀ ਚੋਣਾਂ ਦੌਰਾਨ ਵੀ ਸਾਬਕਾ ਮੰਤਰੀ ਕੈਰੋਂ ਵੱਲੋ ਹਲਕੇ ਵਿਚ ਆਉਣਾ ਮੁਨਾਸਿਬ ਨਹੀ ਸਮਝਿਆ ਗਿਆ।
ਵਿਧਾਨ ਸਭਾ ਦੀਆਂ ਚੋਣਾ ਵਿਚ 100 ਤੋ ਉਪਰ ਸੀਟਾ ਦਾ ਦਵਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵੀ ਆਗੂਆਂ ਵੱਲੋ ਪੱਟੀ ਹਲਕੇ ਵਿਚ ਕੋਈ ਸਰਗਰਮੀ ਨਜ਼ਰ ਨਹੀ ਆ ਰਹੀ।